You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਸੁਪਰੀਮ ਕੋਰਟ ਨੇ ਕਿਹਾ, ਕੋਰੋਨਾਵਾਇਰਸ ਦੇ ਟੈਸਟ ਮੁਫ਼ਤ ਹੋਣ, ਯੂਪੀ ਦੇ 15 ਜ਼ਿਲ੍ਹਿਆਂ ਦੇ ਅਤੇ ਦਿੱਲੀ ਦੇ 20 ਹੌਟਸਪੋਟ ਹੋਣਗੇ ਸੀਲ, ਪੰਜਾਬ 'ਚ ਲੌਕਡਾਊਨ ਬਾਰੇ ਕੈਪਟਨ ਦਾ ਸਪਸ਼ਟੀਕਰਨ

ਚੀਨ ਨੇ 11 ਹਫ਼ਤੇ ਦੇ ਲੌਕਡਾਊਨ ਤੋਂ ਬਾਅਦ ਲੋਕਾਂ ਨੂੰ ਵੁਹਾਨ ਛੱਡਣ ਦੀ ਇਜਾਜ਼ਤ ਦਿੱਤੀ। ਚੰਡੀਗੜ ਵਿੱਚ ਮਾਸਕ ਪਾਉਣਾ ਕੀਤਾ ਗਿਆ ਲਾਜ਼ਮੀ। ਯੂਕੇ ਦੇ ਪੀਐੱਮ ਦੀ ਹਾਲਤ ਸਥਿਰ ਹੈ।

ਲਾਈਵ ਕਵਰੇਜ

  1. ਦਿੱਲੀ ਪੁਲਿਸ ਦਾ ਅਸਿਸਟੈਂਟ ਸਬ ਇੰਸਪੈਕਟਰ ਕੋਰੋਨਾਵਾਇਰਸ ਪੌਜ਼ਿਟਿਵ- ਪੀਟੀਆਈ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਸਿਸਟੈਂਟ ਸਬ ਇੰਸਪੈਕਟਰ ਜੋ ਕਿ ਦਿੱਲੀ ਪੁਲਿਸ ਦੀ ਟਰੈਫਿਕ ਯੂਨਿਟ ਵਿੱਚ ਤਾਇਨਾਤ ਹੈ ਕੋਰੋਨਾਵਾਇਰਸ ਪੌਜੀਟਿਵ ਪਾਇਆ ਗਿਆ ਹੈ।

  2. ਅਮਰੀਕਾ ਨੇ 29 ਮਿਲੀਅਨ ਹਾਈਡਰੋਕਸੀਕਲੋਰੀਨ ਭਾਰਤ ਤੋਂ ਖਰੀਦੀ

    ਪੀਟੀਆਈ ਮੁਤਾਬਕ ਅਮਰੀਕਾ ਨੇ 29 ਮਿਲੀਅਨ ਹਾਈਡਰੋਕਸੀਕਲੋਰੀਨ ਭਾਰਤ ਤੋਂ ਖਰੀਦੀ ਹੈ। ਪਿਛਲੇ ਹਫ਼ਤੇ ਹੀ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲ ਕੀਤੀ ਸੀ ਅਤੇ ਇਸ ਦਵਾਈ ਦੀ ਮੰਗ ਕੀਤੀ ਸੀ।

    ਟਰੰਪ ਨੇ ਫੌਕਸ ਨਿਊਜ਼ ਨੂੰ ਕਿਹਾ, ਮੈਂ ਹਾਈਡਰੋਕਸੀਕਲੋਰਿਨ ਨੇ ਕਈ ਮਿਲੀਅਨ ਡੋਜ਼ ਖਰੀਦੇ ਹਨ। 29 ਮਿਲੀਅਨ ਤੋਂ ਵੀ ਵੱਧ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ, ਜ਼ਿਆਦਾਤਰ ਭਾਰਤ ਤੋਂ ਹੀ ਆਉਂਦੀ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਇਹ ਦਵਾਈ ਦੇਣਗੇ। ਉਹ ਅਜਿਹਾ ਕਰਨ ਵਿੱਚ ਬਹੁਤ ਚੰਗੇ ਸਨ।

  3. ਯੂਪੀ ਵਿੱਚ 15 ਜ਼ਿਲ੍ਹਿਆਂ ਦੇ ਹੌਟਸਪੋਟ ਸੀਲ ਕੀਤੇ ਜਾਣਗੇ, ਯੂਪੀ ਦੇ ਇਨ੍ਹਾਂ ਜ਼ਿਲ੍ਹਿਆਂ ਚ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਤੇ ਹੋਮ ਡਿਲੀਵਰੀ ਜਾਰੀ ਰਹੇਗੀ

    ਉੱਤਰ ਪ੍ਰਦੇਸ਼ ਸਰਕਾਰ ਨੇ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਦੇ 15 ਜ਼ਿਲ੍ਹਿਆਂ ਦੇ ਹੌਟਸਪੋਟ ਪੂਰੀ ਤਰ੍ਹਾਂ ਸੀਲ ਕਰਨ ਦਾ ਫੈਸਲਾ ਕੀਤਾ ਹੈ।

    ਚੀਫ਼ ਸਕੱਤਰ ਰਾਜੇਂਦਰ ਕੁਮਾਰ ਤਿਵਾਰੀ ਨੇ ਨਿਊਜ਼ ਚੈਨਲ ਆਜ ਤੱਕ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਤਬਲੀਗੀ ਜਮਾਤ ਦੇ ਬਹੁਤ ਸਾਰੇ ਲੋਕਾਂ ਦੀ ਕੋਰੋਨਾਵਾਇਰਸ ਰਿਪੋਰਟ ਪੌਜਿਟਿਵ ਆਉਣ ਕਾਰਨ ਉੱਤਰ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ।”

    “ਹੁਣ ਤੱਕ 340 ਤੋਂ ਵੱਧ ਲੋਕਾਂ ਨੂੰ ਇਨਫੈਕਸ਼ਨ ਹੋ ਚੁੱਕੇ ਹਨ। ਇਸ ਤੇ ਕਾਬੂ ਕਰਨ ਲਈ ਹਰੇਕ ਪੱਧਰ ਤੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ।”

    “ ਉੱਤਰ ਪ੍ਰਦੇਸ਼ ਦੇ ਸਭ ਤੋਂ ਪ੍ਰਭਾਵਿਤ 15 ਜਿਲ੍ਹੇ ਜਿਵੇਂ ਗੌਤਮ ਬੁੱਧ ਨਗਰ, ਗਾਜ਼ੀਆਬਾਦ, ਆਗਰਾ, ਕਾਨਪੁਰ, ਮੇਰਠ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾ ਰਿਹਾ ਹੈ। ਜਿੱਥੇ ਵੀ ਮਾਮਲੇ ਮਿਲ ਰਹੇ ਹਨ, ਉੱਥੇ ਸਾਰੇ ਘਰਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਸਾਰੀਆਂ ਥਾਵਾਂ ’ਤੇ ਘਰ ਵਿੱਚ ਡਿਲੀਵਰੀ ਕੀਤੀ ਜਾਵੇਗੀ।”

  4. ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਤਿੰਨ ਲੋਕ ਰਾਜ਼ੀ ਹੋਏ

    ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਇਲਾਜ ਅਧੀਨ ਤਿੰਨ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

    ਜਲੰਧਰ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਕੋਰੋਨਾਵਾਇਰਸ ਤੋਂ ਪੀੜਤ 6 ਵਿਅਕਤੀਆਂ ਵਿੱਚੋਂ ਤਿੰਨ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

    ਇਹ ਤਿੰਨੋਂ ਪਿੰਡ ਵਿਰਕ ਦੇ ਵਸਨੀਕ ਸਨ ਅਤੇ ਇਹ ਤਿੰਨੋ ਬਲਦੇਵ ਸਿੰਘ ਜਿਸ ਦੀ ਕੋਰੋਨਾਵਾਇਰਸ ਕਰਕੇ ਮੌਤ ਹੋ ਗਈ ਸੀ, ਨਾਲ ਬਹੁਤ ਨੇੜਲੇ ਸੰਪਰਕ ਵਿੱਚ ਸਨ।

    24 ਮਾਰਚ ਨੂੰ ਉਨ੍ਹਾਂ ਦੀ ਰਿਪੋਰਟ ਪੌਜਿਟਿਵ ਪਾਈ ਗਈ ਸੀ। 14 ਦਿਨਾਂ ਤੱਕ ਇਲਾਜ ਕੀਤਾ ਗਿਆ ਅਤੇ ਹੁਣ ਰਿਪੋਰਟ ਨੈਗੇਟਿਵ ਆਈ ਹੈ।

  5. ਅਰਵਿੰਦ ਕੇਜਰੀਵਾਲ ਨੂੰ ਰੱਬ ਤੋਂ ਉਮੀਦ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਸਭ ਨੂੰ ਹਨੂਮਾਨ ਜਯੰਤੀ ਦੀਆਂ ਸ਼ੁਭਨਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਨੂਮਾਨ ਜੀ ਦੇ ਆਸ਼ੀਰਵਾਦ ਨਾਲ ਜਲਦੀ ਹੀ ਕੋਰੋਨਾਵਾਇਰਸ ਦੇ ਇਲਾਜ ਤੋਂ ‘ਸੰਜੀਵਨੀ’ ਮਿਲੇਗੀ।

  6. ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਚੀਨ ਕੇਂਦਰਤ ਕਿਹਾ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ 'ਤੇ ਚੀਨ ਪੱਖੀ ਹੋਣ ਦੇ ਇਲਜਾਮ ਲਾਏ।

    ਟਰੰਪ ਨੇ ਟਵੀਟ ਕਰਕੇ ਕਿਹਾ, “ਡਬਲਯੂਐਚਓ ਨੇ ਸਚਮੁਚ ਖ਼ਤਮ ਕਰ ਦਿੱਤਾ। ਹਾਲਾਂਕਿ ਅਮਰੀਕਾ ਦੁਆਰਾ ਵੱਡੇ ਪੱਧਰ 'ਤੇ ਫੰਡ ਦਿੱਤੇ ਜਾਂਦੇ ਹਨ, ਫਿਰ ਵੀ ਇਹ ਚੀਨ ਕੇਂਦਰਿਤ ਹੈ। ਅਸੀਂ ਇਸ ਵੱਲ ਚੰਗਾ ਧਿਆਨ ਦੇਵਾਂਗੇ। ਖੁਸ਼ਕਿਸਮਤੀ ਨਾਲ ਮੈਂ ਆਪਣੀਆਂ ਸਰਹੱਦਾਂ ਨੂੰ ਜਲਦੀ ਹੀ ਚੀਨ ਲਈ ਖੁੱਲ੍ਹਾ ਰੱਖਣ ਦੇ ਉਨ੍ਹਾਂ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਸਾਨੂੰ ਅਜਿਹੀ ਗਲਤ ਸਿਫਾਰਸ਼ ਕਿਉਂ ਦਿੱਤੀ?”

  7. ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ 'ਤੇ ਯਕੀਨ ਕੀਤਾ ਜਾ ਸਕਦਾ ਹੈ?

  8. 'ਵਾਹਿਗੁਰੂ ਦੀ ਮੇਹਰ ਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਕੋਰੋਨਾ ਨੂੰ ਮਾਤ'

    ਇੱਕ ਪਾਸੇ, ਜਦੋਂ ਇਹ ਮੰਨਿਆ ਜਾਂਦਾ ਹੈ ਕਿ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਲਈ ਖ਼ਤਰਾ ਬਾਕੀ ਲੋਕਾਂ ਨਾਲੋਂ ਜ਼ਿਆਦਾ ਹੈ, ਤਾਂ ਪੰਜਾਬ ਦੀ 81 ਸਾਲਾ ਮਹਿਲਾ ਨੇ ਕੋਰੋਨਾਵਾਇਰਸ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ।

    ਕੋਰੋਨਾ ਨੂੰ ਹਰਾ ਕੇ ਪਰਤੀ ਇਹ ਮਹਿਲਾ ਮੁਹਾਲੀ ਸ਼ਹਿਰ ਦੀ ਰਹਿਣ ਵਾਲੀ ਹੈ।

  9. ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 5194 ਪੌਜ਼ਿਟਿਵ ਮਾਮਲਿਆਂ ਦੀ ਪੁਸ਼ਟੀ

  10. ਅਮਰੀਕਾ ਵਿੱਚ ਇੱਕ ਦਿਨ 'ਚ 1800 ਤੋਂ ਵੱਧ ਮੌਤਾਂ

    ਅਮਰੀਕਾ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਮੰਗਲਵਾਰ ਨੂੰ 1800 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

    ਇਸ ਦੇ ਨਾਲ ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 13000 ਹੋ ਗਿਆ ਹੈ।

    ਅਮਰੀਕਾ ਵਿੱਚ ਹੁਣ ਤੱਕ 3.98 ਲੱਖ ਕੇਸਾਂ ਦਿ ਪੁਸ਼ਟੀ ਹੋਈ ਹੈ ਜੋ ਦੁਨੀਆਂ ਵਿੱਚ ਸਭ ਤੋਂ ਵੱਧ ਹੈ।

  11. ਕੀ ਕੋਰੋਨਾ ਗਰਮੀ ਵਧਣ ਨਾਲ ਮੁੱਕ ਜਾਵੇਗਾ

    ਕੋਰੋਨਾ ਬਾਰੇ ਕਈ ਕਿਸਮ ਦੀਆਂ ਮਿੱਥਾਂ ਚੱਲ ਰਹੀਆਂ ਹਨ।

    ਤੁਹਾਡੇ ਕੋਲ ਆ ਰਹੀਆਂ ਅਫ਼ਵਾਹਾ ਤੇ ਨੀਮ ਹਕੀਮਾਂ ਦੀਆਂ ਜਾਣਕਾਰੀਆਂ ਤੋਂ ਬਚਣ ਲਈ ਦੇਖੋ ਇਹ ਵੀਡੀਓ

  12. ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਚੁੱਕਿਆ ਕਦਮ

  13. ਉੱਤਰੀ ਕੋਰੀਆ : ਲਸਣ, ਪਿਆਜ਼ ਤੇ ਸ਼ਹਿਦ ਖਾਣ ਦੀ ਸਲਾਹ

    ਉੱਤਰੀ ਕੋਰੀਆ ਵਲੋਂ ਦੇਸ ਵਿੱਚ ਕੋਈ ਵੀ ਕੋਰੋਨਾਵਾਇਰਸ ਦੀ ਲਾਗ ਦਾ ਮਾਮਲਾ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।

    ਪਰ ਸਰਕਾਰ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਵਾਰ ਵਾਰ ਮਾਸਕ ਬਦਲਣ ਅਤੇ ਦਵਾਈਆਂ ਨਾ ਖਾਣ ਲਈ ਕਹਿ ਰਹੀ ਹੈ।

    ਉੱਤਰੀ ਕੋਰੀਆ ਨੇ ਆਪਣੇ ਨਾਗਰਿਕਾਂ ਨੂੰ ਲਸਣ, ਪਿਆਜ਼ ਤੇ ਸ਼ਹਿਦ ਖਾਣ ਦੀ ਸਲਾਹ ਦਿੱਤੀ ਹੈ।

    ਸਲਾਹ ਮੁਤਾਬਕ ਇਹ ਚੀਜ਼ਾਂ ਸਰੀਰ ਦੀ ਰੋਗ ਰੋਧਕ ਸ਼ਕਤੀ ਨੂੰ ਵਧਾਉਦੀਆਂ ਹਨ, ਜਦਕਿ ਸ਼ਰਾਬ ਪੀਣ ਨਾਲ ਇਹ ਕਮਜ਼ੋਰ ਹੁੰਦੀ ਹੈ।

    ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਐਂਟੀ ਵਾਇਰਲ ਦਵਾਈ ਨਾ ਲੈਣ, ਐਂਟੀ ਬਾਇਓਟਿਕ ਦਵਾਈਆਂ ਨਾਲ ਆਮ ਕਰਕੇ ਵਾਇਰਸ ਉੱਤੇ ਅਸਰ ਨਹੀਂ ਹੁੰਦਾ।

  14. ਪਾਕਿਸਤਾਨ ’ਚ ਕੋਰੋਨਾ ਦੇ ਕਹਿਰ ਵਿਚਾਲੇ ਡਾਕਟਰ ਹੜਤਾਲ ’ਤੇ ਕਿਉਂ

  15. ਭਾਰਤ 'ਚ 90 ਲੱਖ ਨੌਕਰੀਆਂ ਘਟੀਆਂ

    ਸੈਂਟਰ ਫੌਰ ਮੋਨੀਟਰਿੰਗ ਇੰਡੀਅਨ ਇਕੋਨੌਮੀ ਦੇ ਮਹੇਸ਼ ਵਿਆਸ ਮੁਤਾਬਕ ਲੌਕਡਾਊਨ ਕਾਰਨ ਮਾਰਚ ਮਹੀਨੇ ਵਿੱਚ ਬੇਰੁਜ਼ਗਾਰੀ ਦੀ ਦਰ 23 ਫ਼ੀਸਦੀ ਤੋਂ ਵੱਧ ਹੋ ਗਈ ਹੈ।

    ਐੱਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵਿਆਸ ਨੇ ਕਿਹਾ ਕਿ ਜਨਵਰੀ 2020 ਤੋਂ ਬੇਰੁਜ਼ਗਾਰੀ ਵਿੱਚ ਗਿਰਾਵਟ ਸ਼ੁਰੂ ਹੋ ਗਈ ਸੀ ਪਰ ਮਾਰਚ ਮਹੀਨੇ ਵਿੱਚ ਬੇਰੁਜ਼ਗਾਰੀ ਦਾ ਗ੍ਰਾਫ਼ ਸਿਖ਼ਰ ਉੱਤੇ ਪਹੁੰਚ ਗਿਆ।

    ਲੇਬਰ ਫੋਰਸ ਦੀ ਹਿੱਸੇਦਾਰੀ ਐੱਲਪੀਆਰ ਦਰ 42 ਫ਼ੀਸਦੀ ਤੋਂ ਹੇਠਾਂ ਆ ਗਿਆ ਹੈ।

    ਮਹੇਸ਼ ਵਿਆਸ ਕਹਿੰਦੇ ਹਨ ਕਿ ਇਸ ਨਾਲ ਭਾਰਤ ਵਿਚ 90 ਲੱਖ ਨੌਕਰੀਆਂ ਘੱਟ ਹੋਈਆਂ ਹਨ।

  16. ਲੌਕਡਾਊਨ ਕਾਰਨ ਕਰੋੜਾਂ ਲੋਕ ਬੇਰੁਜ਼ਗਾਰ

    ਲੌਕਡਾਊਨ ਕਾਰਨ ਗਲੋਬਲ ਪੱਧਰ ਉੱਤੇ ਅਰਬ ਤੋਂ ਵੱਧ ਵਰਕਰਾਂ ਦੀਆਂ ਨੌਕਰੀਆਂ ਖੁਸ ਸਕਦੀਆਂ ਹਨ ਜਾਂ ਤਨਖ਼ਾਹ ਕਟੌਤੀਆਂ ਹੋ ਸਕਦੀਆਂ ਹਨ।

    ਜਨੇਵਾ ਦੇ ਕੌਮਾਂਤਰੀ ਲੇਬਰ ਸੰਗਠਨ ਨੇ ਲੌਕਡਾਊਨ ਕਾਰਨ ਹੋਣ ਵਾਲੇ ਰੁਜ਼ਗਾਰ ਦੇ ਨੁਕਸਾਨ ਦਾ ਅਨੁਮਾਨ ਲਾਇਆ ਹੈ।

    ਇਸ ਅੰਦਾਜ਼ੇ ਮੁਤਾਬਕ ਸਾਲ 2020 ਦੀ ਦੂਜੀ ਤਿਮਾਹੀ ਵਿੱਚ ਦੁਨੀਆਂ ਦੀ ਕੁੱਲ 3.3 ਬਿਲੀਅਨ ਵਰਕ ਫੋਰਸ ਦੇ ਵਰਕਿੰਗ ਘੰਟਿਆਂ ਵਿੱਚ 6.7 ਫ਼ੀਸਦ ਦੀ ਕਮੀ ਆ ਸਕਦੀ ਹੈ।

    ਇਸ ਹਿਸਾਬ ਨਾਲ ਰੁਜ਼ਗਾਰ ਦੀ ਕਮੀ ਦਾ ਇਹ ਅੰਕੜਾ 195 ਮਿਲੀਅਨ ਦੇ ਕਰੀਬ ਬਣਦਾ ਹੈ।

    ਯੂਐਨ ਦੇ ਇਸ ਸੰਗਠਨ ਮੁਤਾਬਕ ਸਰਕਾਰਾਂ ਵਲੋਂ ਗੈਰ ਜਰੂਰੀ ਸੇਵਾਵਾਂ ਬੰਦ ਕਰਨ ਨਾਲ 38 ਫ਼ੀਸਦੀ ਕਾਰੋਬਾਰ ਪ੍ਰਭਾਵਿਤ ਹੋਇਆ ਹੈ।

  17. ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਈਸੀਯੂ ਵਿੱਚ ਦੂਜੀ ਰਾਤ ਬਿਤਾਈ

  18. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈਂ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।

  19. ਜਪਾਨ ਵਿੱਚ ਇੱਕ ਮਹੀਨੇ ਦੀ ਐਮਰਜੈਂਸੀ ਲਗਾਈ ਗਈ

    ਜਪਾਨ ਵਿੱਚ ਇੱਕ ਮਹੀਨੇ ਦੀ ਐਮਰਜੈਂਸੀ ਲਗਾਈ ਗਈ ਹੈ। ਸਰਕਾਰ ਨੇ ਕੰਪਨੀਆਂ ਨੂੰ ਗੈਰ-ਜ਼ਰੂਰੀ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਹਿਣ ਲਈ ਕਿਹਾ ਹੈ।

    ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦਾ ਦਫ਼ਤਰ ਆਉਣਾ ਜ਼ਰੂਰੀ ਹੈ, ਉਨ੍ਹਾਂ ਨੂੰ ਵੱਖ-ਵੱਖ ਟਾਈਮ ਦੇ ਬੁਲਾਇਆ ਜਾਵੇ।

    ਬੀਬੀਸੀ ਪੱਤਰਕਾਰਾਂ ਨੇ ਦੱਸਿਆ ਕਿ ਅਜੇ ਤਾਂ ਲੋਕ ਆਮ ਦਿਨਾਂ ਵਾਂਗ ਹੀ ਘੁੰਮ-ਫਿਰ ਰਹੇ ਹਨ।

  20. ਬੋਰਿਸ ਜੌਨਸਨ ਦੀ ਦੂਜੀ ਰਾਤ ਵੀ ਆਈਸੀਯੂ 'ਚ

    ਕੋਰੋਨਾਵਾਇਰਸ ਦੀ ਲਾਗ ਤੋਂ ਪੀੜਤ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੂਜੀ ਰਾਤ ਵੀ ਆਈਸੀਯੂ ਵਿੱਚ ਹੀ ਕੱਟ ਰਹੇ ਹਨ।

    ਲੰਡਨ ਦੇ ਸੇਂਟ ਥੌਮਸ ਹਸਪਤਾਲ ਵਿੱਚ ਭਰਤੀ ਜੌਨਸਨ ਨੂੰ ‘ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ।

    ਪ੍ਰਧਾਨ ਮੰਤਰੀ ਦੀ ਸਿਹਤ ਸਥਿਰ ਦੱਸੀ ਗਈ ਤੇ ਉਹ ਚੜ੍ਹਦੀ ਕਲਾਂ ਵਿਚ ਹਨ

    ਪ੍ਰਧਾਨ ਮੰਤਰੀ ਦਾ ਕੰਮਕਾਜ ਦੇਖ ਰਹੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੇ ਕਿਹਾ ਮੈਨੂੰ ‘‘ਭਰੋਸਾ’’ ਹੈ ਕਿ ਉਹ ਛੇਤੀ ਹੀ ਤੰਦਰੁਸਤ ਕਿਉਂ ਕਿ ਉਹ ਇੱਕ ‘‘ਜੋਧਾ’’ ਹਨ।