ਪ੍ਰਧਾਨ ਮੰਤਰੀ ਨੇ ਮਾਸਕ ਨੂੰ ਬਚਾਅ ਦਾ ਇੱਕ ਤਰੀਕਾ ਦੱਸਿਆ
ਇਸ ਵੀਡੀਓ ਰਾਹੀ ਸਮਝੋਂ ਕਿ ਕੋਰੋਨਾਵਾਇਰਸ ਕਿੰਨੀ ਦੂਰੀ ਤੱਕ ਮਾਰ ਕਰ ਸਕਦਾ ਹੈ।
ਜੌਨ ਹੌਪਕਿੰਗਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਪੀੜਤਾਂ ਦਾ ਅੰਕੜਾ 28 ਲੱਖ ਤੋਂ ਉੱਤੇ ਜਾ ਚੁੱਕਿਆ ਹੈ।
ਇਸ ਵੀਡੀਓ ਰਾਹੀ ਸਮਝੋਂ ਕਿ ਕੋਰੋਨਾਵਾਇਰਸ ਕਿੰਨੀ ਦੂਰੀ ਤੱਕ ਮਾਰ ਕਰ ਸਕਦਾ ਹੈ।
ਕੋਰੋਨਾਵਾਇਰਸ ਦੀ ਲਾਗ ਕਾਰਨ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ।

ਤਸਵੀਰ ਸਰੋਤ, Getty Images
ਉੱਤਰਾਖੰਡ ਦੇ ਗੰਗੋਤਰੀ ਮੰਦਰ ਦੇ ਅੱਜ ਕੁਆੜ ਖੋਲ੍ਹੇ ਗਏ, ਪਰ ਕੋਰੋਨਾ ਮਹਾਮਾਰੀ ਕਾਰਨ ਕੋਈ ਵੀ ਸ਼ਰਧਾਲੂ ਇਸ ਮੌਕੇ ਹਾਜ਼ਰ ਨਹੀਂ ਸੀ।
ਇਸ ਅਸਥਾਨ ਨੂੰ ਗੰਗਾ ਦਾ ਸਰੋਤ ਸਮਝਿਆ ਜਾਂਦਾ ਹੈ।
ਇਹ ਹਿੰਦੂ ਧਰਮ ਦਾ ਪਵਿੱਤਰ ਸਥਾਨ ਹੈ ਅਤੇ ਇਹ ਕੁਝ ਹੀ ਮਹੀਨਿਆਂ ਲਈ ਸ਼ਰਧਾਲੂਆਂ ਵਾਸਤੇ ਖੁੱਲ੍ਹਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਸਣੇ ਪੂਰੀ ਦੁਨੀਆਂ ਵਿਚ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।
ਇਕਵਾਡੋਰ ਵਿਚ 22791 ਪੌਜ਼ਿਟਿਵ ਮਰੀਜ਼ ਹਨ ਤੇ 900 ਮੌਤਾਂ ਹੋ ਚੁੱਕੀਆਂ ਹਨ, ਪਰ ਸਰਕਾਰੀ ਅਧਿਕਾਰੀ ਮੰਨਦੇ ਨੇ ਕਿ ਇਹ ਗਿਣਤੀ ਹਜ਼ਾਰਾਂ ਵਿਚ ਹੋ ਸਕਦੀ ਹੈ।
ਬ੍ਰਾਜ਼ੀਲ, ਜਿੱਥੇ 26 ਫਰਵਰੀ ਨੂੰ ਪਹਿਲਾ ਕੇਸ ਆਇਆ ਸੀ, ਹੁਣ 55224 ਕੋਰੋਨਾ ਮਰੀਜ਼ ਤੇ 3762 ਮੌਤਾਂ ਹੋ ਗਈਆਂ ਹਨ।
ਤੁਰਕੀ ਵਿਚ ਪਹਿਲਾ ਕੇਸ 11 ਮਾਰਚ ਨੂੰ ਆਇਆ ਸੀ , ਹੁਣ ਇੱਥੇ 107,773 ਮਰੀਜ਼ ਹਨ ਤੇ 2706 ਮੌਤਾਂ ਹੋ ਚੁੱਕੀਆਂ ਹਨ।
ਰੂਸ ਵਿਚ 28 ਮਾਰਚ ਨੂੰ ਕੋਰੋਨਾ ਦਾ ਪਹਿਲਾ ਕੇਸ ਆਇਆ ਸੀ , ਪਰ ਹੁਣ ਇੱਥੇ 74,588 ਮਰੀਜ਼ ਹਨ ਅਤੇ 68 ਮੌਤਾਂ ਹੋ ਚੁੱਕੀਆਂ ਹਨ।

ਤਸਵੀਰ ਸਰੋਤ, Getty Images
ਬਟਾਲਾ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਅਤੇ ਸੰਗਰੂਰ ਤੋਂ ਸੁਖਚਰਨ ਪ੍ਰੀਤ ਮੁਤਾਬਕ ਨਾਦੇੜ ਸਾਹਿਬ ਤੋਂ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਪੰਜਾਬ ਪਹੁੰਚ ਗਏ ਹਨ।
ਗੁਰੂਦਵਾਰਾ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਮੈਨਜਮੈਂਟ ਬੋਰਡ ਵਲੋਂ 10 ਦੇ ਕਰੀਬ ਬੱਸਾਂ ਨੂੰ ਪੰਜਾਬ ਰਵਾਨਾ ਕੀਤਾ ਗਿਆ ਸੀ।
ਉਸ ’ਚ 330 ਦੇ ਕਰੀਬ ਯਾਤਰੀ ਪੰਜਾਬ ਰਵਾਨਾ ਹੋਏ ਸਨਅਤੇ ਇਸ ਤੋਂ ਇਲਾਵਾ ਉਹਨਾਂ ਵਲੋਂ ਕਰੀਬ 24 ਬੱਸਾਂ ਅਤੇ ਟ੍ਰੈਵਲਰ ਰਾਹੀਂ ਪੰਜਾਬ ਚ 600 ਦੇ ਕਰੀਬ ਯਾਤਰੀ ਰਵਾਨਾ ਕੀਤੇ ਗਏ ਹਨ।
ਹੁਣ ਵੀ ਕਰੀਬ 3100 ਯਾਤਰੀ ਉੱਥੇ ਹੀ ਹਨ, ਜਿਹਨਾਂ ਨੂੰ ਪੰਜਾਬ ਸਰਕਾਰ ਵਲੋਂ ਆ ਰਹੀਆਂ 80 ਬੱਸਾਂ ਰਾਹੀਂ ਘਰ ਘਰ ਭੇਜਿਆ ਜਾਵੇਗਾ।

ਤਸਵੀਰ ਸਰੋਤ, Source by Gurpreet chawla

ਤਸਵੀਰ ਸਰੋਤ, Sngrur
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
57,00000 ਦੀ ਅਬਾਦੀ ਵਾਲੇ ਸਿੰਗਾਪੁਰ ਵਿਚ 12 ਹਜ਼ਾਰ ਪੌਜ਼ਿਟਿਵ ਮਰੀਜ਼ ਹਨ ਪਰ ਇੱਥੇ 12 ਮੌਤਾਂ ਹੋਈਆਂ ਹਨ ਤੇ 24 ਜਣੇ ਆਈਸੀਯੂ ਵਿਚ ਹਨ।

ਤਸਵੀਰ ਸਰੋਤ, Getty Images
ਦੁਨੀਆਂ ਭਰ ਦੇ 110 ਤੋਂ ਜ਼ਿਆਦਾ ਦੇਸਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ।
ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਹਾਂਮਾਰੀ ਐਲਾਨਿਆ ਹੈ।
ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਉੱਤੇ ਰੋਕ ਲਾ ਦਿੱਤੀ ਹੈ।
ਅਜਿਹੇ ’ਚ ਕੋਰੋਨਾਵਾਇਰਸ ਨਾਲ ਸਬੰਧਤ 13 ਮੁੱਖ ਸਵਾਲਾਂ ਦੇ ਜਵਾਬ ਜਾਣਨ ਲਈ ਇੱਥ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ-

ਇੱਕ ਥਿਏਟਰ ਕਲਾਕਾਰ ਦੀ ਲੌਕਡਾਊ ਪੇਸ਼ਕਾਰੀ
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, PMO

ਹਸਪਤਾਲ ਵਲੋਂ ਮ੍ਰਿਤਕ ਐਲਾਨੀ ਗਈ 74 ਸਾਲਾ ਬਜ਼ੁਰਗ ਔਰਤ ਜ਼ਿਉਂਦੀ ਸਾਹਮਣੇ ਆ ਗਈ। ਇਕਵਾਡੋਰ ਵਿਚ ਇਹ ਮਾਮਲਾ ਗਲਤ ਪਛਾਣ ਦਾ ਸੀ।
ਅਲਬਾ ਮਾਰੂਰੀ ਦੇ ਘਰ ਵਾਲਿਆਂ ਨੂੰ ਹਸਪਤਾਲ ਵਲੋਂ ਉਸ ਦੇ ਕੋਰੋਨਾ ਕਾਰਨ ਮਰ ਜਾਣ ਦੀ ਜਾਣਕਾਰੀ ਦਿੱਤੀ ਗਈ, ਬਾਅਦ ਵਿਚ ਉਨ੍ਹਾਂ ਨੂੰ ਅਸਥੀਆਂ ਵੀ ਭੇਜ ਦਿੱਤੀਆਂ ਗਈਆਂ।
ਪਰ ਤਿੰਨ ਹਫ਼ਤਿਆਂ ਬਾਅਦ ਕੋਰੋਨਾ ਹਸਪਤਾਲ ਵਿਚ ਉਹ ਜਾਗ ਪਈ ਤੇ ਡਾਕਟਰ ਨੂੰ ਆਪਣੀ ਭੈਣ ਨੂੰ ਬੁਲਾਉਣ ਲਈ ਕਹਿਣ ਲੱਗ ਪਈ।
ਜਦੋਂ ਪਰਿਵਾਰ ਨੂੰ ਇਹ ਖਬ਼ਰ ਮਿਲੀ ਤਾਂ ਉਹ ਖੁਸ਼ ਤਾਂ ਹੋਏ ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਉਨ੍ਹਾਂ ਨੂੰ ਅਸਥੀਆਂ ਕਿਸ ਦੀਆਂ ਭੇਜ ਦਿੱਤੀਆਂ ਗਈਆਂ ਸਨ।

ਤਸਵੀਰ ਸਰੋਤ, AFP

ਤਸਵੀਰ ਸਰੋਤ, PMO

ਤਸਵੀਰ ਸਰੋਤ, PMO

ਤਸਵੀਰ ਸਰੋਤ, PMO
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਡਰਾਇਆ ਹੋਇਆ ਹੈ, ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਇਸ ਦਾ ਕੋਈ ਇਲਾਜ ਅਜੇ ਲੱਭਿਆ ਨਹੀਂ। ਆਮ ਬੰਦੇ ਲਈ ਗੱਲ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦਾ ਕਿਵੇਂ ਹੈ, ਹੋਵੇ ਤਾਂ ਕਰੀਏ ਕੀ, ਮੌਤ ਦਾ ਖਤਰਾ ਕਿੰਨਾ ਕੁ?
ਵਿਸ਼ਵ ਦੇ ਵਿਕਸਤ ਅਤੇ ਤੇਜ਼ੀ ਨਾਲ ਵੱਧ ਰਹੇ ਅਰਥਚਾਰਿਆਂ ਦੇ ਸਮੂਹ, ਜੀ-20ਨੇ ਕੋਰੋਨਾਵਾਇਰਸ ਨਾਲ ਲੜਨ ਲਈ ਸਿਹਤ ਸਹੂਲਤਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਅਪੀਲ ਕੀਤੀ ਹੈ।
ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰਸਾਊਦੀ ਅਰਬ ਦੇ ਖ਼ਜ਼ਾਨਾਂ ਮੰਤਰੀ ਅਤੇ ਜੀ -20 ਦੇ ਮੌਜੂਦਾ ਚੇਅਰਮੈਨ ਨੇ ਕਿਹਾ ਕਿ ਸਮੂਹ ਅਜੇ ਵੀ ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਅੰਦਾਜ਼ਨ 8 ਬਿਲੀਅਨ ਦੀ ਫੰਡਿੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸਾਊਦੀ ਅਰਬ ਦੇ ਖ਼ਜ਼ਾਨਾਂ ਮੰਤਰੀ ਮੁਹੰਮਦ ਅਲ ਜਦਾਨ ਨੇ ‘ਕੋਵਡ-19 ਟੂਲ ਐਕਸਰਲੇਟਰ ਐਕਸੈਸ’ ਪਹਿਲ ਦੌਰਾਨ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਜੀ -20 ਸਾਰੇ ਮੋਰਚਿਆਂ ਉੱਤੇ ਵਿਸ਼ਵਵਿਆਪੀ ਸਹਿਯੋਗ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗਾ ਅਤੇ ਸਭ ਤੋਂ ਮਹੱਤਵਪੂਰਨਕੋਵਿਡ -19 ਦੇ ਟਾਕਰੇ ਲਈ ਫੰਡ ਦੇਣ ਵਿੱਚ ਪਾੜੇ ਨੂੰ ਭਰਨ ਦਾ ਯਤਨ ਕਰੇਗਾ’’।

ਤਸਵੀਰ ਸਰੋਤ, Getty Images
ਉੱਤਰੀ ਕੋਰੀਆ ਦੇ ਸਾਸ਼ਕ ਕਿਮ ਜੋਂਗ ਓਨ ਦੀ ਸਿਹਤ ਨੂੰ ਲੈਕੇ ਅਟਲਕਾਂ ਪਿੱਛੇ ਦੋ ਕਾਰਨ ਦੱਸੇ ਜਾ ਰਹੇ ਹਨ।
ਪਹਿਲਾ : ਉੱਤਰੀ ਕੋਰੀਆ ਦੇ ਸਭ ਤੋਂ ਵੱਡੇ ਆਗੂ ਅਤੇ ਆਪਣੇ ਦਾਦਾ ਕਿਮ-ਇਲ ਸੁੰਗ ਦੇ ਜਨਮ ਦਿਨ 15 ਅਪ੍ਰੈਲ ਨੂੰ ਹੋਣ ਵਾਲੇ ਜਲਸੇ ਵਿਚ ਸ਼ਾਮਿਲ ਨਹੀਂ ਹੋਏ ਸਨ।
ਦੂਜਾ: ਸ਼ਨੀਵਾਰ ਨੂੰ ਇੱਕ ਵਾਰ ਫੇਰ ਕਿਮ ਉੱਤਰੀ ਕੋਰੀਆਂ ਦੇ ਫੌਜੀ ਸਥਾਪਨਾ ਦਿਵਸ ਮੌਕੇ ਉੱਤੇ ਦਿਖਾਈ ਨਹੀਂ ਦਿੱਤੇ।
ਨਿਊਜ਼ਵੀਕ ਨੇ ਪੈਂਟਾਗਟ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਮ ਦੇ ਬਿਮਾਰ ਹੋਣ ਬਾਰੇ ਕੋਈ ਠੋਸ ਜਾਣਕਾਰੀ ਨਾ ਹੋਣ ਦੀ ਰਿਪੋਰਟ ਛਾਪੀ ਹੈ।
ਸਿਰਫ਼ ਇੰਨਾ ਕਿਹਾ ਜਾ ਰਿਹਾ ਹੈ ਕਿ ਵੋਨਸਾਨ ਵਿਚ ਟਰੇਨ ਦੀ ਮੌਜ਼ੂਦਗੀ ਅਤੇ ਤਾਜ਼ਾ ਅਹਿਮ ਸਮਾਗਮਾਂ ਵਿਚੋਂ ਕਿਮ ਦੀ ਗੈਰਹਾਜ਼ਰੀ ਉਨ੍ਹਾਂ ਦੀ ਖ਼ਰਾਬ ਸਿਹਤ ਬਾਰੇ ਅਟਕਲਾਂ ਨੂੰ ਜਨਮ ਦਿੰਦੀ ਹੈ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਕਾਰਨ ਬੀਤੇ 24 ਘੰਟਿਆਂ ਵਿੱਚ 1990 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤ ਦੇ ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ 824 ਹੋ ਗਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਾਊਦੀ ਅਰਬ ਕਰਫਿਊ ਵਿੱਚ ਦੇਣ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਵਪਾਰਕ ਅਦਾਰਿਆਂ ਨੂੰ ਖੋਲ੍ਹੇਗਾ।
ਸਾਊਦੀ ਦੇ ਸਰਕਾਰੀ ਮੀਡੀਆ ਮੁਤਾਬਕ ਐਤਵਾਰ ਤੋਂ ਮੁਲਕ ਦੇ ਸਾਰੇ ਇਲਾਕਿਆਂ ਵਿੱਚ ਲੱਗੇ ਕਰਫਿਊ ਵਿੱਚ ਢਿੱਲ ਦਿੱਤੀ ਜਾਵੇਗੀ।
ਹਾਲਾਂਕਿ ਮੱਕਾ ਵਿੱਚ ਹੁਣ ਵੀ 24 ਘੰਟੇ ਦਾ ਕਰਫਿਊ ਲੱਗਿਆ ਰਹੇਗਾ। ਰਮਜ਼ਾਨ ਦੇ ਮਹੀਨੇ ਵਿੱਚ ਕੁਝ ਰਿਟੇਲ ਸਟੋਰ ਵੀ ਖੋਲ੍ਹੇ ਜਾਣਗੇ।

ਤਸਵੀਰ ਸਰੋਤ, Getty Images
ਮਨੁੱਖੀ ਸਰੀਰ ਤੇ ਉਸਦਾ ਇਮੀਊਨ ਸਿਸਟਮ ਕਿਵੇਂ ਕੋਰੋਨਾਵਾਇਰਸ ਨਾਲ ਲੜਦਾ ਹੈ, ਵੇਖੋ ਇਸ ਵੀਡੀਓ ਵਿੱਚ।