ਮੈਕਸੀਕੋ: ਡ੍ਰਗ ਮਾਫੀਆ ਦੇ ਹਮਲੇ ਵਿੱਚ 9 ਅਮਰੀਕੀਆਂ ਦੀ ਮੌਤ - 5 ਅਹਿਮ ਖ਼ਬਰਾਂ

ਮੈਕਸੀਕੋ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਉੱਤਰੀ ਮੈਕਸੀਕੋ ਵਿੱਚ ਸ਼ੱਕੀ ਡ੍ਰਗ ਮਾਫੀਆ ਦੇ ਹਮਲੇ ਵਿੱਚ ਛੇ ਬੱਚੇ ਅਤੇ ਤਿੰਨ ਔਰਤਾਂ ਸਮੇਤ ਘੱਟ ਤੋਂ ਘੱਟ 9 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ।

ਪੀੜਤ ਲੀਹਬਰੋਨ ਪਰਿਵਾਰ ਦੇ ਮੈਂਬਰ ਸਨ। ਦੱਸਿਆ ਜਾ ਰਿਹਾ ਹੈ ਕਿ ਪੀੜਤ ਤਿੰਨ ਗੱਡੀਆਂ ਦੇ ਕਾਫਿਲੇ ਵਿੱਚ ਜਾ ਰਹੇ ਸਨ।

ਤਿੰਨ ਮਾਵਾਂ ਆਪਣੇ 14 ਬੱਚਿਆਂ ਨਾਲ ਇਸ ਕਾਫਿਲੇ ਵਿੱਚ ਸ਼ਾਮਲ ਸਨ।

ਹਮਲੇ ਤੋਂ ਬਾਅਦ ਇੱਕ ਸੜੀ ਹੋਈ ਗੱਡੀ ਮਿਲੀ ਜਿਸ ਵਿੱਚ ਕੁਝ ਮ੍ਰਿਤਕਾਂ ਦੇ ਅੰਸ਼ ਸਨ। ਖ਼ਬਰਾਂ ਮੁਤਾਬਕ ਪਰਿਵਾਰ ਦੇ ਦੂਜੇ ਮੈਂਬਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।

ਮੈਕਸੀਕੋ ਦੇ ਸੁਰੱਖਿਆ ਮੰਤਰੀ ਨੇ ਇਨ੍ਹਾਂ ਨੂੰ ਗਲਤੀ ਨਾਲ ਨਿਸ਼ਾਨਾ ਬਣਾਏ ਜਾਣ ਦਾ ਵੀ ਖ਼ਦਸ਼ਾ ਜਤਾਇਆ ਹੈ।

ਉੱਤਰੀ ਮੈਕਸੀਕੋ ਦੇ ਸਿਨੋਰਾ ਸੂਬੇ ਵਿੱਚ ਡ੍ਰਗ ਮਾਫੀਆ ਦੇ ਦੋ ਗੁਟਾਂ ਵਿੱਚ ਲੜਾਈ ਹੈ। ਇੱਕ ਹੈ ਲਾ ਲਿਨਿਆ ਜੋ ਵੱਡੇ ਖੁਆਰੇਜ ਡ੍ਰਗਸ ਗਿਰੋਹ ਨਾਲ ਜੁੜਿਆ ਹੈ ਅਤੇ ਦੂਸਰਾ ਹੈ ਲੋਸ ਚਾਪੋਸ ਜੋ ਸਿਨਾਲੋਆ ਸਮੂਹ ਦਾ ਹਿੱਸਾ ਹੈ।

ਇਹ ਵੀ ਪੜ੍ਹੋ:

'ਪੰਜਾਬ 'ਚ ਪਰਾਲੀ ਸਾੜਨਾ ਹੀ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ'

ਪਰਾਲੀ ਸਾੜਣਾ
ਤਸਵੀਰ ਕੈਪਸ਼ਨ, ਚੰਡੀਗੜ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਪਰਾਲੀ ਸਾੜਣ ਕਾਰਨ 30-40 ਫੀਸਦ ਪ੍ਰਦੂਸ਼ਣ ਹੁੰਦਾ ਹੈ

ਦਿੱਲੀ ਦੀ ਆਬੋ ਹਵਾ ਇਸ ਸਮੇਂ ਪ੍ਰਦੂਸ਼ਣ ਕਾਰਨ ਖ਼ਰਾਬ ਹੈ ਜਿਸ ਦਾ ਸਿੱਧਾ ਅਸਰ ਸਿਹਤ ਉੱਤੇ ਪੈ ਰਿਹਾ ਹੈ। ਇਸ ਪ੍ਰਦੂਸ਼ਣ ਦਾ ਮੁੱਖ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਨੂੰ ਲਗਾਈ ਗਈ ਅੱਗ ਨੂੰ ਮੰਨਿਆ ਜਾ ਰਿਹਾ ਹੈ।

ਕੀ ਵਾਕਈ ਪਰਾਲੀ ਦੀ ਅੱਗ ਹੀ ਦਿੱਲੀ ਦੇ ਪ੍ਰਦਸ਼ੂਣ ਦਾ ਵੱਡਾ ਕਾਰਨ ਹੈ ਇਹ ਸਮਝਣ ਲਈ ਅਸੀਂ ਚੰਡੀਗੜ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨਾਲ ਗੱਲਬਾਤ ਕੀਤੀ।

ਸੁਰਿੰਦਰ ਪਾਲ ਮੁਤਾਬਕ ਝੋਨੇ ਦੀ ਪਰਾਲੀ ਦੀ ਅੱਗ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਸੁਰਿੰਦਰ ਪਾਲ ਨੇ ਦੱਸਿਆ ਕਿ ਪਰਾਲੀ ਦੀ ਅੱਗ ਨਾਲ 30 ਤੋਂ 40 ਫੀਸਦੀ ਪ੍ਰਦੂਸ਼ਨ ਹੁੰਦਾ ਹੈ ਜਦੋਂਕਿ ਵਾਹਨਾਂ ਤੋਂ ਨਿਕਲਣ ਵਾਲਾ ਧੂੰਆ, ਫੈਕਟਰੀਆਂ ਦਾ ਪ੍ਰਦੂਸ਼ਣ ਵੀ ਦਿੱਲੀ ਦੀ ਹਵਾ ਖ਼ਰਾਬ ਕਰਨ ਵਾਲੇ ਕਾਰਨਾਂ ਵਿੱਚੋ ਇੱਕ ਹੈ। ਉਹਨਾਂ ਦੱਸਿਆ ਕਿ ਇਹ ਸੀਪੀਸੀਬੀ (ਕੇਂਦਰੀ ਪ੍ਰਦੂਸ਼ਣ ਕੰਟਰੋਲ) ਮੁਤਾਬਿਕ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਦਿੱਲੀ ਤੇ ਲਾਹੌਰ ਜਿਨ੍ਹਾਂ ਗੈਸਾਂ ਕਾਰਨ 'ਗੈਸ ਚੈਂਬਰ' ਬਣੇ ਉਨ੍ਹਾਂ ਵਰਗੀਆਂ ਗੈਸਾਂ ਨੂੰ ਘਟਾਉਣ ਤੋਂ ਅਮਰੀਕਾ ਪਿੱਛੇ ਹਟਿਆ

ਵਾਤਾਵਰਨ ਸਬੰਧੀ ਮੁਜ਼ਾਹਰਾ
ਤਸਵੀਰ ਕੈਪਸ਼ਨ, ਵਾਸ਼ਿੰਗਟਨ ਵਿਚ ਵਾਤਾਵਰਨ ਬਦਲਾਅ ਸਬੰਧੀ ਇੱਕ ਮੁਜ਼ਾਹਰਾ ਕੀਤਾ ਗਿਆ ਸੀ

ਏਸ਼ੀਆਂ ਦੇ ਦੋ ਵੱਡੇ ਮੁਲਕਾਂ, ਭਾਰਤ ਦੀ ਰਾਜਧਾਨੀ ਦਿੱਲੀ ਅਤੇ ਪਾਕਿਸਾਤਨੀ ਪੰਜਾਬ ਦੀ ਰਾਜਧਾਨੀ ਲਾਹੌਰ ਇਨ੍ਹੀ ਦਿਨੀਂ 'ਗੈਸ ਚੈਂਬਰ' ਬਣੇ ਹੋਏ ਹਨ।

ਉੱਧਰ ਸਨਅਤੀ ਤੇ ਖੇਤੀ ਪ੍ਰਦੂਸ਼ਣ ਕਾਰਨ ਨਿਕਲਣ ਵਾਲੀਆਂ ਅਜਿਹੀਆਂ ਗੈਸਾਂ ਨੂੰ ਘੱਟ ਕਰਨ ਲਈ ਹੋਏ ਪੈਰਿਸ ਸਮੌਝਤੇ ਤੋਂ ਅਮਰੀਕਾ ਨੇ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਪੈਰਿਸ ਸਮਝੌਤਾ ਮੁਤਾਬਕ ਵਾਤਾਵਰਨ ਤਬਦੀਲੀ ਜਾਂ ਗਲੋਬਲ ਵਾਰਮਿੰਗ ਦਾ ਮਤਲਬ ਹੈ ਕਿ ਉਦਯੋਗ ਅਤੇ ਖੇਤੀਬਾੜੀ ਤੋਂ ਨਿਕਲੀਆਂ ਨੁਕਸਾਨਦਾਇਕ ਗੈਸਾਂ ਜਾਂ ਧੂੰਏ ਕਾਰਨ ਮਾੜਾ ਅਸਰ ਪੈ ਰਿਹਾ ਹੈ ਅਤੇ ਇਸ ਨਾਲ ਮਿਲਕੇ ਟਾਕਰਾ ਕਰਨ ਲਈ ਸਾਂਝੇ ਯਤਨ ਕੀਤੇ ਜਾਣਗੇ।

ਪਰ ਅਮਰੀਕਾ ਨੇ ਪੈਰਿਸ ਸਮਝੌਤੇ ਨੂੰ ਵਾਪਸ ਲੈਣ ਦੇ ਕਾਰਨ ਯੂਐਨ ਨੂੰ ਦੱਸਦਿਆਂ ਇਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੋਰਨਾਂ ਦੇਸਾਂ ਨੇ ਇਸ ਫੈਸਲੇ 'ਤੇ ਅਫ਼ਸੋਸ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ

ਡਾਕੂ ਭੂਪਤ
ਤਸਵੀਰ ਕੈਪਸ਼ਨ, 50 ਦੇ ਦਹਾਕੇ ਵਿਚ ਭੂਪਤ ਡਾਕੂ ਗੁਜਰਾਤ ਤੇ ਰਾਜਸਥਾਨ ਵਿਚ ਕਾਫ਼ੀ ਮਸ਼ਹੂਰ ਸੀ

ਜਦੋਂ ਵੀ ਪਾਕਿਸਤਾਨ ਵਿਚ ਭਾਰਤ ਦੇ ਕਿਸੇ ਅਪਰਾਧੀ ਨੂੰ ਸ਼ਰਨ ਦਿੱਤੀ ਜਾਂਦੀ ਹੈ ਪੂਰੀ ਦੁਨੀਆਂ ਦੀ ਨਜ਼ਰਾਂ ਉਸ ਵੱਲ ਘੁੰਮਦੀ ਹੈ।

1993 ਵਿਚ ਮੁੰਬਈ ਬੰਬ ਧਮਾਕੇ ਤੋਂ ਬਾਅਦ ਮੁੱਖ ਮੁਲਜ਼ਮ ਦਾਊਦ ਇਬਰਾਹਿਮ ਦੇ ਪਾਕਿਸਾਤਨ ਭੱਜਣ ਤੇ ਉੱਥੇ ਵੱਸ ਜਾਣ ਦੀ ਖ਼ਬਰ ਆਈ ਤਾਂ ਭਾਰਤ ਨੇ ਇਸ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾ ਲਿਆ।

ਇਹ ਵੀ ਪੜ੍ਹੋ:

ਹਾਲਾਂਕਿ ਪਾਕਿਸਤਾਨ ਵਲੋਂ ਹਮੇਸ਼ਾ ਇਸ ਗੱਲ ਦਾ ਖੰਡਨ ਕੀਤਾ ਜਾਂਦਾ ਰਿਹਾ ਕਿ ਦਾਊਦ ਇਬਰਾਹਿਮ ਉਸ ਦੀ ਜ਼ਮੀਨ 'ਤੇ ਰਹਿ ਰਿਹਾ ਹੈ।

ਪਰ ਦਾਊਦ ਤੋਂ ਕਰੀਬ 40 ਸਾਲ ਪਹਿਲਾਂ ਵੀ ਇੱਕ ਮੌਕਾ ਅਜਿਹਾ ਆਇਆ ਸੀ ਜਦੋਂ ਪਾਕਿਸਤਾਨ ਨੇ ਭਾਰਤ ਤੋਂ ਭੱਜੇ ਡਾਕੂ ਭੂਪਤ ਨੂੰ ਸ਼ਰਨ ਦਿੱਤੀ ਸੀ।

50 ਦੇ ਦਹਾਕੇ ਵਿਚ ਭੂਪਤ ਡਾਕੂ ਗੁਜਰਾਤ ਤੇ ਰਾਜਸਥਾਨ ਵਿਚ ਕਾਫ਼ੀ ਮਸ਼ਹੂਰ ਹੋ ਚੁੱਕਿਆ ਸੀ ਤੇ ਕਿਹਾ ਜਾਂਦਾ ਹੈ ਕਿ ਜੁਲਾਈ 1949 ਤੇ ਫ਼ਰਵਰੀ 1952 ਵਿਚਾਲੇ ਭੂਪਤ ਤੇ ਉਸ ਦੇ ਗੈਂਗ 'ਤੇ 82 ਕਤਲ ਕਰਨ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਵਿਚੋਂ ਦੋ ਕਤਲ ਫ਼ਰਵਰੀ 1952 ਵਿਚ ਕੀਤੀ ਗਈ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬਿਗ ਬੌਸ-13: ਸ਼ਹਿਨਾਜ਼ ਤੇ ਹਿੰਮਾਸ਼ੀ ਦਾ ਕੀ ਹੈ ਪਿਛੋਕੜ ਤੇ ਕੀ ਹੈ ਇਨ੍ਹਾਂ ਦੀ ਲੜਾਈ

ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ

29 ਸਤੰਬਰ ਤੋਂ ਸ਼ੂਰੂ ਹੋਏ ਬਿਗ ਬੌਸ ਸੀਜ਼ਨ 13 ਵਿੱਚ ਇਸ ਵਾਰੀ ਪੰਜਾਬੀ ਬਹੁਗਿਣਤੀ 'ਚ ਨਜ਼ਰ ਆਏ। 13 ਵਿੱਚੋਂ 5 ਮੈਂਬਰ ਪੰਜਾਬੀ ਹਨ, ਜਿਸ ਵਿੱਚ ਚਾਰ ਔਰਤਾਂ ਹਨ।

ਇਸ ਤੋਂ ਇਲਾਵਾ ਹੁਣ ਸੀਜ਼ਨ 'ਚ ਵਾਇਲਡ ਕਾਰਡ ਐਂਟਰੀ ਰਾਹੀਂ ਇੱਕ ਹੋਰ ਪੰਜਾਬਣ ਤੇ ਪੰਜਾਬੀ ਇੰਡਸਟਰੀ ਦਾ ਇੱਕ ਮਸ਼ਹੂਰ ਚਿਹਰਾ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਵੀ ਆ ਗਈ ਹੈ।

ਇਸ ਤੋਂ ਪਹਿਲਾਂ ਬਿਗ ਬੌਸ ਵਿੱਚ ਪੰਜਾਬ ਦੀ ਸ਼ੇਰਨੀ ਕਹੀ ਜਾ ਰਹੀ ਸ਼ਹਿਨਾਜ਼ ਗਿੱਲ ਜੋ ਇੱਕ ਮਾਡਲ, ਗਾਇਕਾ ਤੇ ਅਦਾਕਾਰਾ ਹੈ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਹੁਣ ਹਿਮਾਂਸ਼ੀ ਖੁਰਨਾ ਦੇ ਆਉਣ ਨਾਲ ਇਹ ਸ਼ੋਅ ਦਰਸ਼ਕਾਂ ਨੂੰ ਹੋਰ ਰੋਮਾਂਚਿਤ ਕਰੇਗਾ ਕਿਉਂਕਿ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀ ਹਿਮਾਂਸ਼ੀ ਖੁਰਾਨਾ ਨਾਲ ਹੋਈ ਬਹਿਸ ਕਾਫ਼ੀ ਚਰਚਾ ਵਿੱਚ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)